Je suis un(e) | Client(e) | Étudiant(e) | Représentant(e) en plans de bourses d’études

Marine Girl

RESP ਕੀ ਹੈ?

RESP – ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲੈਨ (ਕੈਨੇਡਾ ਦੇ ਆਮਦਨ ਟੈਕਸ ਐਕਟ ਤਹਿਤ ਰਜਿਸਟਰਡ):

ਸਿੱਖਿਆ ਬੱਚਤ ਬਾਰੇ ਸਮਝਣ ਵਾਲੀ ਪਹਿਲੀ ਗੱਲ ਟੈਕਸ ਨੂੰ ਮੁਲਤਵੀ ਕਰਕੇ ਆਮਦਨ ਦੇ ਵਿਕਾਸ (ਟੈਕਸ-ਡੈਫਰਡ ਇਨਕਮ ਗਰੋਥ) ਦਾ ਸੰਕਲਪ ਜਾਂ ਧਾਰਣਾ ਹੈ।

ਇਕ RESP (ਜਿਵੇਂ ਇਕ ਨੌਲਿਜ ਫਸਟ ਫਾਇਨੈਂਸ਼ਿਅਲ ਤੋਂ ਇਕ ਸਿੱਖਿਆ ਬੱਚਤ ਯੋਜਨਾ) ਸਿੱਖਿਆ ਲਈ ਬੱਚਤ ਕਰਨ ਦਾ ਸਰਕਾਰ ਵੱਲੋਂ ਇਕ ਰਜਿਸਟਰ ਕੀਤਾ ਸਾਧਨ (ਵਾਹਨ) ਹੈ। ਜਿਵੇਂ ਕਿ ਰਜਿਸਟਰਡ ਰਿਟਾਇਰਮੈਂਟ ਬੱਚਤ ਯੋਜਨਾ (RRSP) ਵਿਚ ਹੁੰਦਾ ਹੈ, ਇਸ ਤਰ੍ਹਾਂ ਹੀ RESP ਵਿਚ ਕਮਾਈ ਹੋਈ ਆਮਦਨ ਲਈ ਉਦੋਂ ਤਕ ਟੈਕਸ ਤੋਂ ਛੋਟ ਮਿਲੀ ਰਹਿੰਦੀ ਹੈ, ਜਦ ਤਕ ਤੁਸੀਂ ਉਸਨੂੰ ਕੱਢਵਾ ਨਹੀਂ ਲੈਂਦੇ – ਭਾਵ ਆਪਣੇ ਧਨ ਨੂੰ ਵੱਧ ਤੇਜ਼ੀ ਨਾਲ ਵੱਧਣ ਲਈ ਯੋਜਨਾ ਵਿਚ ਰੱਖੀ ਰੱਖਣਾ।

 ਵਧੀਕ RESP ਟੈਕਸ ਦੇ ਫਾਇਦੇ।

ਟੈਕਸ ਦੇਣ ਨੂੰ ਅੱਗੇ ਪਾਣ ਜਾਂ ਮੁਲਤਵੀ ਕਰਨ ਦੀ ਨਾ ਮੰਨਣ ਯੋਗ ਸ਼ਕਤੀ ਤੋਂ ਇਲਾਵਾ, RESPs ਕਈ ਹੋਰ ਟੈਕਸ ਫਾਇਦਿਆਂ ਦੀ ਵੀ ਪੇਸ਼ਕਸ਼ ਕਰਦੀਆਂ ਹਨ।

  1. ਜਦੋਂ ਤੁਹਾਡੇ ਬੱਚੇ ਨੂੰ ਪਲੈਨ (ਯੋਜਨਾ) ਤੋਂ ਫੰਡ ਮਿਲਦੇ ਹਨ, ਅਤੇ ਜੇ ਵਿਦਿਆਰਥੀ ਨੂੰ ਕੋਈ ਟੈਕਸ ਦੇਣਾ ਵੀ ਪੈਂਦਾ ਹੈ, ਤਾਂ ਉਹ ਸਿਰਫ ਕਮਾਈ ਹੋਈ ਆਮਦਨ ਤੇ ਹੁੰਦਾ ਹੈ – ਫੰਡ ਦੇ ਮੂਲ ਧਨ ਤੇ ਨਹੀਂ;
  2. RESP ਤੋਂ ਕਮਾਈ ਹੋਈ ਆਮਦਨ ਵਿਦਿਆਰਥੀ ਨੂੰ ਆਪਣੀ ਪੋਸਟ-ਸੈਕੰਡਰੀ ਸਿੱਖਿਆ ਦੇ ਖਰਚ ਵਿਚ ਸਹਾਇਤਾ ਕਰਨ ਲਈ ਦਿੱਤੀ ਜਾਂਦੀ ਹੈ। ਕਿਉਂਕਿ ਬਹੁਤੇ ਵਿਦਿਆਰਥੀਆਂ ਦੀ ਥੋਡ਼੍ਹੀ ਜਾਂ ਬਿਲਕੁਲ ਕੋਈ ਆਮਦਨ ਨਹੀਂ ਹੁੰਦੀ, ਇਨ੍ਹਾਂ ਅਦਾਇਗੀਆਂ ਤੇ ਕੋਈ ਟੈਕਸ ਨਹੀਂ ਲਗਦਾ, ਜੇ ਲਗਦਾ ਵੀ ਹੈ ਤਾਂ ਬਹੁਤ ਥੋਡ਼੍ਹਾ;
  3. ਪਲੈਨ ਦੀ ਮੈਚਿਉਰਿਟੀ (ਪੁੱਗ ਜਾਣ ਤੇ) ਹੋਣ ਤੇ ਅਸੀਂ ਬੁਨਿਆਦੀ ਯੋਗਦਾਨ (ਪਲੈਨ ਦੀ ਫੀਸ ਕੱਟ ਕੇ) ) ਨੂੰ ਮੈਚਿਉਰਿਟੀ ਦੀ ਰਕਮ ਲੈਣ ਵਾਲੇ - ਜੋ ਆਮ ਤੌਰ ਤੇ ਮਾਤਾ-ਪਿਤਾ ਹੀ ਹੁੰਦੇ ਹਨ ਨੂੰ ਦੇ ਦੇਂਦੇ ਹਾਂ। ਬਹੁਤੇ ਮਾਤਾ-ਪਿਤਾ ਇਸ ਧਨ ਨੂੰ ਆਪਣੇ ਬੱਚੇ ਦੇ ਪਹਿਲੇ ਸਾਲ ਦੇ ਖਰਚਿਆਂ ਵਿਚ ਸਹਾਇਤਾ ਕਰਨ ਲਈ ਇਸਤੇਮਾਲ ਕਰਦੇ ਹਨ।

$7,200 ਜਾਂ ਵੱਧ ਦੀਆਂ ਸਰਕਾਰੀ ਗਰਾਂਟਾਂ।

ਕੈਨੇਡਾ ਵਿਚ ਸਰਕਾਰ ਉਨ੍ਹਾਂ ਮਾਤਾ-ਪਿਤਾ ਜੋ RESP ਵਿਚ ਬੱਚਤ ਕਰਦੇ ਹਨ, ਨੂੰ ਗਰਾਂਟਾਂ ਮੁਹੱਈਆ ਕਰਦੀ ਹੈ। ਗਰਾਂਟ ਸਰਕਾਰ ਵੱਲੋਂ ਉਪਲਬਧ ਕੀਤਾ ਉਹ ਧਨ ਹੈ, ਜੋ ਉਹ ਤੁਹਾਨੂੰ ਬੱਚਤ ਕਰਨ ਵਿਚ ਸਹਾਇਤਾ ਕਰਨ ਲਈ ਦੇਂਦੀ ਹੈ।

  • ਕੈਨੇਡਾ ਐਜੂਕੇਸ਼ਨ ਸੇਵਿੰਗਸ ਗਰਾਂਟ (Canada Education Savings Grant) ਹਰ ਉਸ ਵਿਅਕਤੀ ਨੂੰ ਉਪਲਬਧ ਹੈ ਜਿਸ ਕੋਲ RESP ਹੈ ਅਤੇ ਪਲੈਨ ਦੀ ਮਿਆਦ ਦੌਰਾਨ ਹਰ ਵਿਦਿਆਰਥੀ ਨੂੰ $7,200 ਤਕ ਧਨ ਮੁਹੱਈਆ ਕੀਤਾ ਜਾਂਦਾ ਹੈ।
  • ਕੈਨੇਡਾ ਲਰਨਿੰਗ ਬਾਂਡ (Canada Learning Bond) ਉਨ੍ਹਾਂ ਪਰਿਵਾਰਾਂ ਨੂੰ ਉਪਲਬਧ ਕੀਤੀ ਜਾਂਦੀ ਹੈ, ਜੋ ਨੈਸ਼ਨਲ ਚਾਇਲਡ ਬੈਨਿਫਿਟ (National Child Benefit) ਸਪਲੀਮੈਂਟ ਦੇ ਯੋਗ ਪਾਤਰ ਹੁੰਦੇ ਹਨ ਅਤੇ ਹਰ ਬੱਚੇ ਨੂੰ $2,000 ਤਕ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
  • ਪ੍ਰੋਵਿੰਸ਼ਿਅਲ ਗਰਾਂਟਾਂ – ਐਲਬਰਟਾ ਸੈਨਟੈਨੀਅਲ ਐਜੂਕੇਸ਼ਨ ਸੇਵਿੰਗਸ ਪਲੈਨ [Alberta Centennial Education Savings Plan (ACES)] ਅਤੇ ਕਿਊਬਕ ਐਜੂਕੇਸ਼ਨ ਸੇਵਿੰਗਸ ਇਨਸੈਂਟਿਵ [Quebec Education Savings Incentive (QESI)] ਵੀ ਉਪਲਬਧ ਹਨ।
  • ਇਹ ਜਾਣਨ ਲਈ ਕਿ ਤੁਸੀਂ ਕਿਹਡ਼ੀਆਂ ਗਰਾਂਟਾਂ ਲਈ ਯੋਗ ਪਾਤਰ ਹੋ ਸਕਦੇ ਹੋ, ਸਾਡੇ ਸਰਕਾਰ ਦੇ ਗਰਾਂਟ ਚਾਰਟ       (Government Grant Chart) ਨੂੰ ਵੇਖੋ।

ਅਣਵਰਤੀ ਆਮਦਨ ਦਾ ਟਰਾਂਸਫਰ।

ਜੇ ਕਿਸੇ ਅਸੰਭਾਵੀ ਸਥਿਤੀ ਵਿਚ ਤੁਹਾਡਾ ਬੱਚਾ ਆਪਣੇ Knowledge First Financial ਐਜੂਕੇਸ਼ਨ ਸੇਵਿੰਗਸ ਪਲੈਨ ਵਿਚਲੇ ਸਾਰੇ ਧਨ ਨੂੰ ਇਸਤੇਮਾਲ ਨਹੀਂ ਕਰਦਾ, ਤਾਂ ਅਣਵਰਤੇ ਧਨ ਦਾ ਤੁਹਾਡੇ RRSP ਵਿਚ ਟਰਾਂਸਫਰ ਕੀਤਾ ਜਾ ਸਕਦਾ ਹੈ। **

* ਕੈਨੇਡਾ ਐਜੂਕੇਸ਼ਨ ਸੇਵਿੰਗਸ ਐਕਟ [Canada Education Savings Act(CESA)] ਤਹਿਤ।
** (ਕੈਨੇਡਾ) ਦੇ ਆਮਦਨ ਟੈਕਸ ਐਕਟ [Income Tax Act
(Canada) (ITA)] ਤਹਿਤ। ਯੋਜਨਾ ਦੀ ਕਿਸਮ ਅਨੁਸਾਰ ਵੱਖ-ਵੱਖ।

Contact Us Downloads Recognized Institutions Need Acrobat Reader?